ਫਰੀਦਕੋਟ ਦੇ ਅਪਾਹਜ ਪਾਵਰ ਲਿਫ਼ਟਰ ਦੀਆਂ ਨਜ਼ਰਾਂ 2010 ਕਾਮਨਵੈਲਥ ਦੇ ਗੋਲਡ ਮੈਡਲ ਤੇ


ਪਾਵਰ ਲਿਫ਼ਟਿੰਗ ਦੇ ਨੈਸ਼ਨਲ ਕੰਪੀਟੀਸ਼ਨ ਦੀ ਤਿਆਰੀ ਬਿਨਾਂ ਪਾਵਰ ਲਿਫ਼ਟਿੰਗ ਦੇ ਵੇਟ ਸੈੱਟ ਤੋਂ...
“ਹਾਸ਼ਮ ਫਤਿਹ ਨਸੀਬ ਉਹਨਾਂ ਨੂੰ, ਜਿਨਾਂ ਹਿੰਮਤ ਯਾਰ ਬਣਾਈ”, ਇਹ ਕਥਨ ਜਿਲਾ ਫਰੀਦਕੋਟ ਦੇ ਪਾਵਰ ਲਿਫ਼ਟਰ ਕੁਲਦੀਪ ਸਿੰਘ ਤੇ ਬਿਲਕੁੱਲ ਢੁੱਕਦੀ ਹੈ ਉਸਦੀ ਇੱਕ ਲੱਤ ਪੂਰੀ ਦੀ ਪੂਰੀ ਪੋਲੀਓ ਗ੍ਰਸਤ ਹੋਣ ਕਰਕੇ 45% ਨਕਾਰਾ ਹੋ ਚੁੱਕੀ ਹੈ ਇਸੇ ਕਾਰਨ ਉਹ ਬਚਪਨ ਵਿੱਚ ਕਮਜ਼ੋਰ ਸੀ ਜ਼ਿਆਦਾ ਤੁਰ-ਫਿਰ ਨਹੀਂ ਸਕਦਾ ਸੀ ਜੇਕਰ ਕਿਸੇ ਜਮਾਤੀ ਨਾਲ ਝਗੜਾ ਹੋ ਵੀ ਜਾਂਦਾ ਤਾਂ ਹਰ ਕੋਈ ਧੱਕਾ ਮਾਰ ਕੇ ਸਿੱਟ ਦਿੰਦਾ ਸੀ ਤੇ ਡਿੱਗੇ ਪਏ ਨੂੰ ਦੇਖ ਜਮਾਤੀ ਮਜ਼ਾਕ ਉਡਾਉਂਦੇ ਸੀ ਅੱਜ ਪਾਸੇ ਪਲਟ ਚੁੱਕੇ ਹਨ ਲੱਤ ਹੁਣ ਵੀ ਉਸੇ ਤਰਾਂ ਹੀ ਹੈ ਸਹੀ ਤਰੀਕੇ ਨਾਲ ਤੁਰਿਆ ਨਹੀਂ ਜਾਂਦਾ ਪਰ ਕੋਈ ਮਜ਼ਾਕ ਨਹੀਂ ਉਡਾਉਂਦਾ ਬਚਪਨ ਦੇ ਉਹ ਸਾਥੀ ਸ਼ਰਮਿੰਦਗੀ ਦੀ ਹਾਲਤ ਵਿੱਚ ਮਿਲਦੇ ਹਨ ਤੇ ਖੁਦ ਨੁੰ ਮਾਣ ਮਹਿਸੂਸ ਹੁੰਦਾ ਹੈ ਉਸਨੇ 10+2 ਤੱਕ ਕ੍ਰਿਕਟ ਖੇਡੀ, ਨਾਲ ਦੇ ਸਾਥੀ ਸਮਾਨ ਖਰੀਦਣ ਲਈ ਹਿੱਸਾ ਲੈ ਲੈਂਦੇ ਸਨ ਪ੍ਰੈਕਟਿਸ ਲਈ ਤਾਂ ਉਸਨੂੰ ਨਾਲ ਖਿਡਾ ਲੈਂਦੇ ਸਨ ਪਰ ਜਦ ਕੋਈ ਮੈਚ ਹੁੰਦਾ, ਉਸਨੂੰ ਵਾਧੂ ਖਿਡਾਰੀ ਦੇ ਤੌਰ ਬਾਹਰ ਬੈਠਾ ਦਿੱਤਾ ਜਾਂਦਾ ਸੀ ਇਸ ਨਮੋਸ਼ੀ ਭਰੀ ਹਾਲਤ ਵਿੱਚ ਮਨ ਦੁਖੀ ਹੁੰਦਾ ਸੀ, ਇਸ ਲਈ ਉਸਨੇ ਅਜਿਹੀ ਖੇਡ ਖੇਡਣ ਦਾ ਫੈਸਲਾ ਕੀਤਾ ਜਿਸ ਵਿੱਚ ਕਿ ਉਹ ਇਕੱਲਾ ਹੀ ਆਪਣੇ ਦਮ ਤੇ ਕੁਝ ਕਰ ਸਕੇ ਤੇ ਉਹ ਬਾਡੀ ਬਿਲਡਿੰਗ ਖੇਡ ਸ਼ੁਰੂ ਕਰ ਦਿੱਤੀ ਕੁਝ ਵਰੇ ਬਾਡੀ ਬਿਲਡਿੰਗ ਕਰਨ ਤੋਂ ਬਾਅਦ ਹੁਣ ਪਾਵਰ ਲਿਫਟਿੰਗ ਕਰਦਾ ਹੈ ਜਿਨਾਂ ਸਾਥੀਆਂ ਨੇ ਉਸ ਨਾਲ ਕਈ ਵਰੇ ਧੱਕਾ ਕੀਤਾ ਉਹ ਅੱਜ ਵੀ ਕ੍ਰਿਕਟ ਵਿੱਚ ਮੁਹੱਲੇ ਦੇ ਹੀ ਮੈਚ ਖੇਡਦੇ ਹਨ ਤੇ ਉਸਨੇ ਨਵੰਬਰ 2007 ਵਿੱਚ ਨੌਵੀ ਨੈਸ਼ਨਲ ਸੀਨੀਅਰ ਪੈਰਾਲੰਪਿਕ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤਿਆ ਤੇ ਅਕਤੂਬਰ 2008 ਵਿੱਚ ਨੈਸ਼ਨਲ ਸੀਨੀਅਰ ਐਥਲੈਟਿਕਸ ਪ੍ਰਤੀਯੋਗਿਤਾ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ ਇਸ ਤੋਂ ਇਲਾਵਾ ਬਾਡੀ ਬਿਲਡਿੰਗ ਤੇ ਪਾਵਰ ਲਿਫਟਿੰਗ ਦੀਆਂ ਹੋਰ ਬਹੁਤ ਸਾਰੀਆਂ ਪ੍ਰਤੀਯੋਗਿਤਾਵਾਂ ਵਿੱਚ ਸੋਨ ਤੇ ਚਾਂਦੀ ਤਮਗਿਆਂ ਦਾ ਜੇਤੂ ਹੈ
ਕੁਲਦੀਪ ਦਾ ਜਨਮ ਜਸਮੇਲ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ ਜੈਤੋ ਮੰਡੀ (ਜਿਲਾ ਫਰੀਦਕੋਟ) ਵਿਖੇ 02.12.1983 ਨੂੰ ਹੋਇਆ ਉਸਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਹਨ ਕੁਲਦੀਪ ਦੀ ਭੈਣ ਕਰਮਜੀਤ ਕੌਰ ਤੋਂ ਇਲਾਵਾ ਇੱਕ ਭਰਾ ਸਮਸ਼ੇਰ ਸਿੰਘ ਹੈ ਜੋ ਕਿ ਲੱਕੜ ਮਿਸਤਰੀ ਦਾ ਕੰਮ ਕਰਦਾ ਹੈ ਕੁਲਦੀਪ ਨੇ ਗੁਰੁ ਨਾਨਕ ਸਰਕਾਰੀ ਕਾਲਜ, ਗੁਰੁ ਤੇਗ ਬਹਾਦਰ ਗੜ, ਜਿਲਾ ਮੋਗਾ ਤੋਂ ਗ੍ਰੈਜੂਏਸ਼ਨ ਕੀਤੀ ਹੈ ਕੁਲਦੀਪ ਹੁਣ ਪੜਾਈ ਪੂਰੀ ਕਰਕੇ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ ਪਹਿਲਾਂ ਤਾਂ ਉਸਨੂੰ ਤਨਖ਼ਾਹ ਮਿਲਦੀ ਸੀ ਪਰ ਖੇਡ ਦੀ ਤਿਆਰੀ ਕਰਨ ਲਈ ਛੁੱਟੀਆਂ ਕਰਨ ਕਰਕੇ ਚੋਖੀ ਮਾਤਰਾ ਵਿੱਚ ਤਨਖਾਹ ਕੱਟੀ ਜਾਂਦੀ ਸੀ, ਇਸ ਕਰਕੇ ਹੁਣ ਕਮਿਸ਼ਨ ਤੇ ਕੰਮ ਕਰਦਾ ਹੈ
ਕੁਲਦੀਪ ਨੂੰ ਬਾਡੀ ਬਿਲਡਿੰਗ ਦੀ ਚੇਟਕ ਟੈਲੀਵਿਜ਼ਨ ਤੇ ਰੈਸਲਿੰਗ ਵਰਗੀਆਂ ਖੇਡਾਂ ਦੇਖ ਕੇ ਲੱਗੀ ਪਹਿਲਾਂ ਪਹਿਲ ਸਰਕਾਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋ ਵਿੱਚ ਥੋੜੀ ਬਹੁਤ ਵੇਟ ਟਰੇਨਿੰਗ ਸ਼ੁਰੂ ਕੀਤੀ ਤੇ ਫਿਰ ਆਰਨੌਲਡ ਹੈੱਲਥ ਕਲੱਬ ਜੈਤੋ ਵਿੱਚ ਲੋਹੇ ਨਾਲ ਹੱਥ ਅਜ਼ਮਾਈ ਕੀਤੀ ਆਪਣੇ ਖੇਡ ਜੀਵਨ ਨੂੰ ਸ਼ੌਂਕ ਤੋਂ ਵਧ ਕੇ ਆਪਣਾ ਕੈਰੀਅਰ ਬਨਾਉਣ ਦੀ ਸੋਚ ਨਾਲ ਉਸਨੇ ਫ਼ਰੀਦਕੋਟ ਦੇ ਬਾਡੀ ਬਿਲਡਿੰਗ ਕੋਚ ਜੀਤੂ ਧਾਲੀਵਾਲ ਤੋਂ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਜ਼ਿਕਰਯੋਗ ਹੈ ਕਿ ਜੀਤੂ ਧਾਲੀਵਾਲ ਇਲਾਕੇ ਦੇ ਇੱਕੋ ਇੱਕ ਕੁਆਲੀਫ਼ਾਈਡ ਕੋਚ ਹਨ, ਜਿਨਾਂ ਨੇ ਅਮਰੀਕਾ ਦੀ ਸੰਸਥਾ “ਇੰਟਰਨੈਸ਼ਨਲ ਸਪੋਰਸ ਸਾਇੰਸ ਐਸੋਸੀਏਸ਼ਨ, ਕੈਲੇਫੋਰਨੀਆ” ਤੋਂ ਕੋਚਿੰਗ ਦੀ ਟਰੇਨਿੰਗ ਲਈ ਹੋਈ ਹੈ ਤੇ ਕਈ ਰਾਸ਼ਟਰੀ ਪੱਧਰ ਦੇ ਖਿਡਾਰੀ ਤੇ ਮਾਡਲ ਦੇਸ਼ ਨੂੰ ਦਿੱਤੇ ਹਨ ਕੁਲਦੀਪ ਰੋਜ਼ ਦੋ ਘੰਟੇ ਕਸਰਤ ਕਰਦਾ ਹੈ ਤੇ ਉਸਦੀ ਖੁਰਾਕ ਵਿੱਚ ਰੋਜ਼ਾਨਾਂ 15 ਅੰਡੇ, ਪਨੀਰ, ਦੁੱਧ, ਪੁੰਗਰੇ ਹੋਏ ਸੋਇਆਬੀਨ ਤੇ ਛੋਲੇ, ਸਲਾਦ ਤੇ ਹਫ਼ਤੇ ਵਿੱਚ 3-4 ਵਾਰੀ ਚਿਕਨ ਜਾਂ ਮਟਨ ਸ਼ਾਮਿਲ ਹੁੰਦਾ ਹੈ ਮੁੱਕਦੀ ਗੱਲ ਇਹ ਹੈ ਕਿ ਉਹ ਆਪਣੀ ਸਾਰੀ ਕਮਾਈ ਖੁਰਾਕ ਤੇ ਖ਼ਰਚ ਕਰ ਦਿੰਦਾ ਹੈ
ਕੁਲਦੀਪ ਮਹਾਨ ਬਾਡੀ ਬਿਲਡਰ ਤੇ ਹਾਲੀਵੁੱਡ ਸਟਾਰ ਆਰਨੌਲਡ ਸ਼ਵੇਜ਼ਨੇਗਰਦਾ ਫੈਨ ਹੈ ਉਸਨੇ ਆਰਨੌਲਡ ਦੀਆਂ ਸਾਰੀਆਂ ਫਿਲਮਾਂ ਦੇਖੀਆਂ ਹੋਈਆਂ ਹਨ ਉਸਦਾ ਅਸਲ ਨਿਸ਼ਾਨਾ ਤਾਂ ਵਿਸ਼ਵ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਮਗ਼ਾ ਜੇਤੂ ਹੋਣਾ ਹੈ ਪਰ ਹੁਣ ਜੋ ਨਿਸ਼ਾਨਾ ਸਾਹਮਣੇ ਹੈ ਉਹ 2010 ਵਿੱਚ ਦਿੱਲੀ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ਹਨ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਉਸਨੂੰ ਇਸੇ ਮਹੀਨੇ ਨਾਗਪੁਰ ਵਿਖੇ ਹੋ ਰਹੀਆਂ ਰਾਸ਼ਟਰੀ ਪੈਰਾਲੰਪਿਕ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚੋਂ ਸੋਨ ਤਮਗ਼ਾ ਜਿੱਤਣਾ ਜ਼ਰੂਰੀ ਹੈ ਇਸ ਚੈਂਪੀਅਨਸ਼ਿਪ ਵਿੱਚੋਂ ਛੇ ਖਿਡਾਰੀ ਕਾਮਨਵੈਲਥ ਖੇਡਾਂ ਲਈ ਲਗਾਏ ਜਾ ਰਹੇ ਕੈਂਪ ਲਈ ਚੁਣੇ ਜਾਣਗੇ ਤੇ ਫਿਰ ਤਿੰਨ ਖਿਡਾਰੀ ਕਾਮਨਵੈਲਥ ਖੇਡਾਂ ਵਿੱਚ ਭਾਗ ਲੈਣਗੇ ਅੰਤਰਰਾਸ਼ਟਰੀ ਪੱਧਰ ਦੇ ਪਾਵਰ ਲਿਫਟਰ ਪਰਵਿੰਦਰ ਸਿੰਘ ਮੁਤਾਬਿਕ ਕੁਲਦੀਪ ਦੇ ਨਾਗ਼ਪੁਰ ਵਿਖੇ ਸੋਨ ਤਮਗਾ ਜਿੱਤਣ ਦੇ ਬਹੁਤ ਆਸਾਰ ਨਜ਼ਰ ਆਉਂਦੇ ਹਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕੁਲਦੀਪ ਇਹ ਮੁਕਾਬਲਾ ਜਿੱਤ ਜਾਂਦਾ ਹੈ ਤਾਂ ਉਸ ਲਈ ਕਾਮਨਵੈਲਥ ਖੇਡਾਂ ਲਈ ਰਾਹ ਖੁੱਲ ਜਾਣਗੇ ਉਮੀਦ ਤਾਂ ਬਹੁਤ ਹੈ ਪਰ ਕੁਲਦੀਪ ਇਸ ਸਮੇਂ ਸਾਦੇ ਵੇਟਾਂ ਨਾਲ ਵੇਟ ਕਰ ਰਿਹਾ ਹੈ ਜਿਹੜਾ ਕਿ ਬਾਡੀ ਬਿਲਡਰ ਵਰਤਦੇ ਹਨ ਪਰ ਪਾਵਰ ਲਿਫ਼ਟਿੰਗ ਪ੍ਰਤੀਯੋਗਤਾਵਾਂ ਵਿੱਚ ਉਲੰਪਿਕ ਵੇਟ ਸੈੱਟ ਵਰਤਿਆ ਜਾਂਦਾ ਹੈ, ਜੋ ਕਿ ਸਪੈਸ਼ਲ ਤੌਰ ਤੇ ਪਾਵਰ ਲਿਫਟਿੰਗ ਜਾਂ ਵੇਟ ਲਿਫਟਿੰਗ ਲਈ ਹੀ ਹੁੰਦਾ ਹੈ ਹੁਣ ਜਿਸ ਰਾਡ ਨਾਲ ਉਹ ਭਾਰ ਚੁੱਕਣ ਦਾ ਅਭਿਆਸ ਕਰਦਾ ਹੈ ਉਹ ਸਖ਼ਤ ਹੁੰਦੀ ਹੈ ਜਦ ਕਿ ਉਲੰਪਿਕ ਬਾਰ (ਰਾਡ) ਵਿੱਚ ਲਚਕਤਾ ਹੁੰਦੀ ਹੈ ਇਹ ਲਚਕਤਾ ਉਸਨੂੰ ਪ੍ਰਤੀਯੋਗਿਤਾ ਵਿੱਚ ਪ੍ਰੇਸ਼ਾਨ ਕਰਦੀ ਹੈ ਕੁਲਦੀਪ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਰਾਸ਼ਟਰੀ ਤੇ ਕਾਮਨਵੈਲਥ ਖੇਡਾਂ ਦੀ ਤਿਆਰੀ ਲਈ ਪਾਵਰ ਲਿਫਟਿੰਗ ਦਾ ਵੇਟ ਸੈੱਟ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਆਪਣੇ ਜਿਲੇ, ਪ੍ਰਾਂਤ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ

Print this post

No comments: