ਖਾਲੀਪਣ

ਸੂਰਜ ਅੱਜ ਏਨਾ ਉਦਾਸ ਹੈ ਕਿਉਂ
ਮੁੜਕੇ ਤੂੰ ਆਵੇਂਗਾ ਵਿਸ਼ਵਾਸ ਹੈ ਕਿਉਂ

ਪੰਛੀ ਚਹਚਹਾਉਂਦੇ ਹਨ ਫਿਜ਼ਾਂ ਖ਼ਾਮੋਸ਼ ਹੈ ਕਿਉਂ
ਇੱਕ ਮੈਂ ਹੀ ਬੇਵਫ਼ਾ ਹਾਂ ਇਹ ਦੋਸ਼ ਹੈ ਕਿਉਂ

ਤੇਰੀ ਯਾਦ ਦਾ ਦੀਵਾ ਜਗਦਾ ਲੋਅ ਘੱਟ ਹੈ ਕਿਉਂ
ਪਰ ਮੇਰਾ ਦਿਲ ਅੱਜ ਬਲਦਾ ਲਟ-ਲਟ ਹੈ ਕਿਉਂ

ਦਿਲ ਵਿੱਚ ਤੇਰਾ ਕੋਨਾ ਅੱਜ ਤੱਕ ਖਾਲੀ ਹੈ ਕਿਉਂ
ਉਜੜੇ ਹੋਏ ਬਾਗ਼ ਦਾ “ਰਿਸ਼ੀ” ਮਾਲੀ ਹੈ ਕਿਉਂ

Print this post

No comments: