ਕਿਹੋ ਜਿਹੇ ਲੋਕ

ਅੱਜ ਤੱਕ ਉਸਨੂੰ ਕਿਤੇ ਜਾਣ ਲਈ ਕਾਰ ਤੋਂ ਥੱਲੇ ਪੈਰ ਲਾਹੁਣ ਦੀ ਜ਼ਰੂਰਤ ਨਹੀਂ ਪਈ ਸੀ ਉਸਦੇ ਰਈਸ ਬਾਪ ਕੋਲ ਕਈ ਕਾਰਾਂ ਸਨ ਬਚਪਨ ਤੋਂ ਹੀ ਉਹ ਸਕੂਲ ਵੀ ਕਾਰ ਤੇ ਹੀ ਜਾਇਆ ਕਰਦੀ ਸੀ ਨਾਲ ਪੜਦੀਆਂ ਕੁੜੀਆਂ ਜੋ ਸਾਈਕਲ ਜਾਂ ਬੱਸ ਤੇ ਸਕੂਲ ਜਾਂਦੀਆਂ ਸਨ, ਨੂੰ ਉਹ ਟਿੱਚ ਕਰਕੇ ਜਾਣਦੀ ਸੀ ਦੂਜੇ ਸ਼ਬਦਾਂ ਵਿੱਚ ਉਹ ਪੂਰੀ-ਸੂਰੀ ਅਮੀਰਜ਼ਾਦੀ ਸੀ

ਅੱਜ ਕਾਰ ਦੇ ਰਸਤੇ ਵਿੱਚ ਧੋਖਾ ਦੇ ਜਾਣ ਕਾਰਨ ਉਸਨੂੰ ਮੋਗੇ ਤੋਂ ਲੁਧਿਆਣੇ ਤੱਕ ਦਾ ਸਫ਼ਰ ਬੱਸ ਵਿੱਚ ਕਰਨਾਂ ਪੈ ਗਿਆ ਉਸਦਾ ਸਫ਼ਰ ਲੰਬਾ ਸੀ ਤੇ ਉਸਦੇ ਨਾਲ ਦੀ ਸੀਟ ਤੇ ਵੰਨ-ਸੁਵੰਨੀਆਂ ਸਵਾਰੀਆਂ ਉਠੱਦੀਆਂ ਬੈਠਦੀਆਂ ਰਹੀਆਂ ਬੱਸ ਕੋਈ ਕਾਰ ਤਾਂ ਨਹੀਂ ਤਾਂ ਨਹੀਂ ਸੀ, ਜੋ ਉਹ ਖੁੱਲੀ-ਡੁੱਲੀ ਬੈਠ ਸਕਦੀ ਨਾਨਕਸਰ ਤੋਂ ਇੱਕ ਪੇਂਡੂ ਬਿਰਧ ਔਰਤ ਉਸਦੇ ਨਾਲ ਆ ਬੈਠੀ ਜੋ ਸ਼ਾਇਦ ਬੁਖਾਰ ਤੇ ਜੁਕਾਮ ਕਰਕੇ ਕਈ ਦਿਨ ਦੀ ਨਹਾਤੀ ਨਹੀਂ ਸੀ Aਸ ਔਰਤ ਤੋਂ ਆ ਰਹੀ ਮੁਸ਼ਕ ਤੋਂ ਕਚਿਆਣ ਖਾ ਕੇ ਉਸਨੇ ਮੋਬਾਇਲ ਦਾ ਨੰਬਰ ਘੁਮਾਇਆ

“ਮੰਮੀ ਕੀ ਤੁਸੀਂ ਜਗਰਾਉਂ ਕਾਰ ਨਹੀਂ ਭੇਜ ਸਕਦੇ ? ਬੱਸ ਵਿੱਚ ਪਤਾ ਨਹੀਂ ਕਿਹੋ ਜਿਹੇ ਲੋਕ ਸਫ਼ਰ ਕਰਦੇ ਹਨ ਮੈਨੂੰ ਏਨੀ ਸਮੈਲ ਵਿੱਚ ਬੈਠਣਾਂ ਮੁਸ਼ਕਿਲ ਹੋ ਰਿਹਾ ਹੈ ”

ਉੱਧਰ ਬਿਰਧ ਮਾਈ ਨੂੰ ਉਸ ਅਮੀਰਜ਼ਾਦੀ ਦੇ ਲਗਾਏ ਤੇਜ਼ ਪਰਫਿਊਮ ਕਰਕੇ ਛਿੱਕਾਂ ਛਿੜ ਪਈਆਂ ਤੇ ਉਸ ਆਪਣੇ ਘਰ ਵਾਲੇ ਨੂੰ ਕਿਹਾ “ਚੱਲ ਰਾਣੋ ਦੇ ਬਾਪੂ, ਪਿੱਛੇ ਜਾ ਕੇ ਖੜ ਜਾਈਏ, ਮੇਰਾ ਤਾਂ ਛਿੱਕਾਂ ਨੇ ਹੀ ਲਹੂ ਪੀ ਲਿਆ ਪਤਾ ਨਹੀਂ ਬੱਸ ਵਿੱਚ ਕਿਹੋ-ਕਿਹੋ ਜਿਹੇ ਲੋਕ ਬੈਠ ਜਾਂਦੇ ਨੇ ”

Print this post

No comments: