ਤੇਰੀ ਯਾਦ

ਖੌਰੇ ਕਿਧਰੋਂ ਯਾਦ ਤੇਰੀ ਅੱਜ ਆਈ ਹੈ
ਦਿਲ ਦੇ ਗ਼ਮ ਨੇ ਫੇਰ ਲਈ ਅੰਗੜਾਈ ਹੈ

ਤੇਰੀ ਦੁਨੀਆਂ ਦੇ ਵਿੱਚ ਦਿਸਦੀ ਭੀੜ ਬੜੀ
ਮੇਰੀ ਦੁਨੀਆਂ ਵਿੱਚ ਤਾਂ ਬੱਸ ਤਨਹਾਈ ਹੈ

ਹੋਸ਼ ਹਵਾਸ ‘ਚ ਰਹਿਣ ਦੀ ਮੇਰੀ ਕੋਸ਼ਿਸ਼ ਨੇ
ਮੈਖਾਨੇ ਦੀ ਰਾਹ ਅੱਜ ਫਿਰ ਦਿਖਲਾਈ ਹੈ

ਇਸ਼ਕ ਤੇਰਾ ਹੱਡਾਂ ਵਿੱਚ ਮੇਰੇ ਰਚਿਆ ਜੋ
ਅੱਜ ਵੀ ਇਸ, ਮੇਰੀ ਦੁਨੀਆਂ ਰੁਸ਼ਨਾਈ ਹੈ

ਚੰਦ ਨੂੰ ਵੇਖ ਚਕੋਰ ਆਹ ਭਰਦੀ
ਮੇਰੀ ਆਹ ਨਿੱਕਲੇ ਤਾਂ ਰੁਸਵਾਈ ਹੈ

ਤੈਨੂੰ ਮਿਲ ਗਏ ਨੇ ਸੱਜਣ ਨਵੇਂ
‘ਰਿਸ਼ੀ’ ਦੇ ਕਰਮਾਂ ਵਿੱਚ ਜੁਦਾਈ ਹੈ

Print this post

1 comment: