ਮਲਵਈ ਕੁਸ਼ਤੀ ਦਾ ਉਸਰੱਈਆ - ਹਰਗੋਬਿੰਦ ਸਿੰਘ ਸੰਧੂ


ਗਰੀਕੋ ਰੋਮਨ ਕੁਸ਼ਤੀ ਵਿੱਚ ਇੱਕੋ ਇੱਕ ਪੰਜਾਬੀ ਉਲੰਪੀਅਨ ਗੁਰਬਿੰਦਰ ਸਿੰਘ ਉਰਫ ਪਿਰਤੇ ਦੇ ਕੋਚ ਹਰਗੋਬਿੰਦ ਸਿੰਘ ਦਾ ਨਾਮ ਕੁਸ਼ਤੀ ਦੀ ਦੁਨੀਆਂ ਵਿੱਚ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹਰਗੋਬਿੰਦ ਸਿੰਘ ਦਾ ਜਨਮ ਪਿੰਡ ਸੁੱਖਣ ਵਾਲਾ (ਫਰੀਦਕੋਟ) ਵਿੱਚ 18 ਸਤੰਬਰ 1959 ਨੂੰ ਹੋਇਆ ਉਸ ਦੇ ਪਿਤਾ ਦਾ ਨਾਮ ਸ੍ਰ: ਅਰਜਨ ਸਿੰਘ ਸੰਧੂ (ਰਿਟਾਇਰਡ ਮੈਨੇਜਰ ਮਾਰਕਫੈਡ) ਤੇ ਮਾਤਾ ਦਾ ਨਾਮ ਸ਼੍ਰੀਮਤੀ ਹਰਪਾਲ ਕੌਰ ਹੈ ਹਰਗੋਬਿੰਦ ਹੋਰੀਂ ਚਾਰ ਭੈਣ ਭਰਾ ਹਨ 1987 ਵਿੱਚ ਉਨਾਂ ਦੀ ਸ਼ਾਦੀ ਜਸਵਿੰਦਰ ਕੌਰ ਨਾਲ ਹੋਈ ਤੇ ਉਨਾਂ ਦੇ ਦੋ ਬੇਟਿਆਂ ਵਿੱਚੋਂ ਵੱਡਾ ਚੰਡੀਗੜ ਵਿਖੇ ਇੰਜਨੀਅਰਿੰਗ ਕਰ ਰਿਹਾ ਹੈ

ਹਰਗੋਬਿੰਦ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਕ ਸੀ ਬਚਪਨ ਤੋਂ ਕਾਲਜ ਤੱਕ ਬੈਡਮਿੰਟਨ, ਹਾਕੀ, ਫੁੱਟਬਾਲ ਸਭ ਖੇਡਾਂ ਅਜਮਾਈਆਂ 9ਵੀਂ ਜਮਾਤ ਵਿੱਚ ਪਿੰਡ ਦੇ ਸ਼ਾਟਪੁੱਟ ਦੇ ਕੋਚ ਕਰਮਜੀਤ ਸਿੰਘ ਨੂੰ ਦੇਖਕੇ ਸ਼ਾਟਪੁੱਟ ਕਰਨ ਦਾ ਸ਼ੌਕ ਜਾਗਿਆ ਤਾਂ ਬਜਾਰੋਂ ਜਾ ਕੇ ਗੋਲਾ ਖਰੀਦ ਲਿਆਂਦਾ ਤੇ ਪਾਵਰ ਵਧਾਉਣ ਲਈ ਵੇਟ ਵੀ ਲੈ ਆਂਦੇ ਘਰੇ ਹੀ ਵੇਟ ਟਰੇਨਿੰਗ ਸ਼ੁਰੂ ਕਰ ਦਿੱਤੀ ਪਰ ਫਰੀਦਕੋਟ ਵਿੱਚ ਸ਼ਾਟਪੁੱਟ ਦਾ ਕੋਈ ਕੋਚ ਨਾ ਹੋਣ ਕਰਕੇ ਇਹ ਖੇਡ ਵੀ ਛੱਡ ਦਿੱਤੀ ਗਿਆਰਵੀਂ ਜਮਾਤ ਵਿੱਚ ਪੜਦਿਆਂ ਮਲਵਈ ਕੁਸ਼ਤੀ ਦੇ ਬਾਬਾ ਬੋਹੜ ਜਗਦੇਵ ਸਿੰਘ ਧਾਲੀਵਾਲ ਦੀ ਨਿਗਾ ਚੜ ਗਿਆ ਤੇ ਉਸਦੀ ਸ਼ਾਗਿਰਦੀ ਵਿੱਚ ਪਹਿਲੇ ਸਾਲ ਹੀ ਰਾਜ ਪੱਧਰੀ ਟੂਰਨਾਮੈਂਟ ਵਿੱਚੋਂ ਮੈਡਲ ਲੈ ਆਂਦਾ ਕੁੱਲ ਮਿਲਾ ਕੇ ਪੰਜਾਬ ਸਕੂਲਾਂ ਵਿੱਚੋਂ ਫਸਟ, ਜੂਨੀਅਰ ਨੈਸ਼ਨਲ ਵਿੱਚੋਂ ਚੌਥੇ ਨੰਬਰ ਤੇ ਆਇਆ ਤੇ ਸਰਵ ਭਾਰਤੀ ਇੰਟਰਯੂਨੀਵਰਸਿਟੀ ਵਿੱਚ ਕਈ ਵਾਰ ਭਾਗ ਲਿਆ ਫਿਰ 1983 ਵਿੱਚ ਬੀ. ਏ. ਤੋਂ ਬਾਦ ਕੁਸ਼ਤੀ ਕੋਚ ਦਾ ਡਿਪਲੋਮਾ ਕਰਕੇ ਸ਼ੌਕੀਆ ਤੌਰ ਤੇ ਬੱਚਿਆਂ ਨੂੰ ਟRੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਉਸਦੇ ਮਨ ਵਿੱਚ ਇੱਕ ਸਿੱਕ ਰਹਿ ਗਈ ਕਿ ਖੇਡਾਂ ਵਿੱਚ ਖੁਦ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਮੱਲ ਨਹੀਂ ਮਾਰ ਸਕਿਆ ਇਸ ਸ਼ੌਕ ਨੂੰ ਬੱਚਿਆਂ ਤੇ ਪੂਰਾ ਕਰਨ ਵਾਸਤੇ ਕਮਰ ਕੱਸੀ ਤੇ ਪਿੰਡ ਸੁੱਖਣ ਵਾਲੇ ਅਖਾੜਾ ਬਣਾਇਆ 1987 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਵਿੱਚ ਕੋਚ ਦੇ ਤੌਰ ਨਿਯੁਕਤੀ ਹੋਈ ਤੇ ਭੋਪਾਲ ਚਲਾ ਗਿਆ ਇਸ ਏਰੀਏ ਦੇ ਲੋਕਾਂ ਵਿੱਚ ਕੁਸ਼ਤੀ ਦਾ ਸ਼ੌਕ ਘੱਟ ਹੀ ਹੈ ਤੇ ਖੁਰਾਕ ਵੀ ਵਧੀਆ ਨਾ ਹੋਣ ਕਰਕੇ ਵਧੀਆ ਨਤੀਜੇ ਨਹੀਂ ਮਿਲੇ ਫਿਰ ਗਵਾਲੀਅਰ ਤੇ ਪਟਿਆਲੇ ਹੁੰਦਾ ਹੋਇਆ 1992 ਵਿੱਚ ਫਰੀਦਕੋਟ ਆ ਗਿਆ ਇਸ ਸਮੇਂ ਤੱਕ ਫਰੀਦਕੋਟ ਵਿੱਚ ਸ੍ਰ: ਜਗਦੇਵ ਸਿੰਘ ਧਾਲੀਵਾਲ ਕਸ਼ਤੀ ਦੀ ਕੋਚਿੰਗ ਦੇ ਰਹੇ ਸਨ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰਗੋਬਿੰਦ ਨੇ ਛੋਟੇ ਤੇ ਵੱਡੇ ਬੱਚਿਆਂ ਨੂੰ ਕੋਚਿੰਗ ਦੇਣੀ ਕੀਤੀ ਤੇ ਫਲਸਰੂਪ ਗੁਰਬਿੰਦਰ ਵਰਗੇ ਉਲੰਪਿਅਨ, ਸਤੀਸ਼ ਜੂਨੀਅਰ ਏਸ਼ੀਆ ਮੈਡਲਿਸਟ, ਸੁਖਦੀਪ ਜਿਸਨੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਤੇ ਗੁਰਜੰਟ ਸਿੰਘ, ਰਣਧੀਰ ਸਿੰਘ, ਹਰੀ ਕਿਸ਼ਨ, ਕੁਲਵੰਤ ਰਾਏ, ਨਰਪ੍ਰੀਤ ਸਿੰਘ ਵਰਗੇ ਸ਼ਾਗਿਰਦ ਤਿਆਰ ਹੋ ਕੇ ਸਾਹਮਣੇ ਆਏ ਲੜਕੀਆਂ ਵਿੱਚੋਂ ਜੂਨੀਅਰ ਏਸ਼ੀਆ ਦੀ ਸਿਲਵਰ ਮੈਡਲਿਸਟ ਗੁਰਮੀਤ ਕੌਰ, ਰੇਣੂ ਬਾਲਾ ਸੀਨੀਅਰ ਏਸ਼ੀਆ ਕਾਂਸੀ ਤਮਗਾ ਜੇਤੂ ਤੇ ਬੇਅੰਤ ਕੌਰ ਸਬ ਜੂਨੀਅਰ ਏਸ਼ੀਆ ਕਾਂਸੀ ਤਮਗਾ ਜੇਤੂ ਵਰਗੀਆਂ ਮੁਟਿਆਰਾਂ ਦਾ ਨਾਮ ਹਰਗੋਬਿੰਦ ਬੜੇ ਮਾਣ ਨਾਲ ਲੈਂਦਾ ਹੈ

ਹਰਗੋਬਿੰਦ ਹੁਣ ਤੱਕ 20 ਕੁ ਦੇਸ਼ ਘੁੰਮ ਚੁੱਕਾ ਹੈ ਜਿਸ ਵਿੱਚੋਂ ਗਰੀਸ ਅਲੈਗਜੈਂਡਰੀਆ ਕੱਪ, ਉਲੰਪਿਕ ਕੁਆਲੀਫਾਈ ਮੈਚ ਲਈ ਉਜ਼ਬੇਕਿਸਤਾਨ, ਕੇਡਿਟ ਏਸ਼ੀਅਨ ਚੈਂਪੀਅਨਸ਼ਿਪ ਈਰਾਨ, ਸਿਡਨੀ ਉਲੰਪਿਕ ਖੇਡਾਂ 2000, ਜੂਨੀਅਰ ਵਰਲਡ ਚੈਂਪੀਅਨਸ਼ਿਪ ਤੁਰਕੀ, ਮੁਸਤਫਾ ਕੱਪ ਕਾਹਿਰਾ (ਮਿਸਰ), 2007 ਵਿੱਚ ਕਾਮਨਵੈਲਥ ਚੈਂਪੀਅਨਸ਼ਿਪ ਲਈ ਕੈਨੇਡਾ, ਸੀਨੀਅਰ ਵਰਲਡ ਚੈੰਪੀਅਨਸ਼ਿਪ ਲਈ ਸੰਯੁਕਤ ਰੂਸ ਦੇ ਅਜ਼ਰਬਾਈਜਾਨ ਵਿੱਚ ਭਾਰਤੀ ਟੀਮ ਨਾਲ ਬਤੌਰ ਕੋਚ ਜਾ ਚੁੱਕਾ ਹੈ ਸੰਨ 2000 ਦੇ ਉਜ਼ਬੇਕਿਸਤਾਨ ਦੇ ਟੂਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ Aਸਨੇ ਦੱਸਿਆ ਕਿ ਭਾਰਤੀ ਰੈਸਲਿੰਗ ਚੋਣ ਕਮੇਟੀ ਨੂੰ ਗੁਰਬਿੰਦਰ ਉਪੱਰ ਭਰੋਸਾ ਨਹੀਂ ਸੀ ਕਿ ਉਹ ਸਿਡਨੀ ਉਲੰਪਿਕ ਵਾਸਤੇ ਕੁਆਲੀਫਾਈ ਕਰ ਵੀ ਸਕੇਗਾ ਇਸ ਲਈ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਉਲੰਪਿਕ ਕੁਆਲੀਫਾਈ ਮੈਚ ਖੇਡਣ ਲਈ ਜਾਣ ਦੀ ਇਜਾਜ਼ਤ ਦਿੱਤੀ, ਉਹ ਵੀ ਆਪਣੇ ਖਰਚੇ ਤੇ ਗੁਰੁ ਚੇਲੇ ਨੇ ਖਰਚੇ ਦੀ ਪਰਵਾਹ ਕੀਤੇ ਬਿਨਾਂ ਉਜ਼ਬੇਕਿਸਤਾਨ ਜਾਣ ਲਈ ਲੰਗੋਟ ਕੱਸ ਲਏ ਤੇ ਸਸਤੀਆਂ ਜਿਹੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ ਤਕਰੀਬਨ ਤਿੰਨ ਦਿਨ ਇਹ ਮੈਚ ਚਲਣੇ ਸਨ ਗੁਰਬਿੰਦਰ ਨੇ ਚੰਗਾ ਪ੍ਰਦਰਸ਼ਨ ਕੀਤਾ ਦੋਵੇਂ ਗੁਰੂ ਚੇਲਾ ਛਾਲਾਂ ਮਾਰਦੇ ਵਾਪਸੀ ਲਈ ਏਅਰਪੋਰਟ ਤੇ ਆ ਗਏ ਪਰ ਬਾਦ ਵਿੱਚ ਪਤਾ ਚੱਲਿਆ ਕਿ ਜਿਸ ਏਅਰ ਲਾਈਨਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ ਉਸ ਦੇ ਨਿਯਮਾਂ ਅਨੁਸਾਰ ਅੱਠ-ਨੌਂ ਦਿਨ ਤੋਂ ਪਹਿਲਾਂ ਉਹਨਾਂ ਨੂੰ ਵਾਪਸੀ ਦੀ ਸੀਟ ਨਹੀਂ ਸੀ ਮਿਲ ਸਕਦੀ ਹੁਣ ਪ੍ਰਦੇਸ ਵਿੱਚ ਕੋਈ ਜਾਣਦਾ ਨਹੀਂ, ਪਹਿਚਾਣਦਾ ਨਹੀਂ ਜੇਬਾਂ ਵਿੱਚ ਝਾਤੀ ਮਾਰ ਕੇ ਸਸਤਾ ਜਿਹਾ ਹੋਟਲ ਲੱਭਿਆ ਸਾਰੇ ਦਿਨ ਵਿੱਚ ਕੋਈ ਇੱਕ ਅੱਧਾ ਹੀ ਮਿਲਦਾ ਜਿਸ ਨਾਲ ਹਾਏ ਹੈਲੋ ਕਰ ਸਕਦੇ ਕਿਉਂਕਿ ਉਧਰਲੇ ਲੋਕਾਂ ਦਾ ਅੰਗ੍ਰੇਜੀ ਵਿੱਚ ਰਤਾ ਜਿਆਦਾ ਹੀ ਹੱਥ ਤੰਗ ਹੈ ਬੱਸ ਸਾਰੀ ਦਿਹਾੜੀ ਇਸ਼ਾਰਿਆਂ ਨਾਲ ਹੀ ਕੰਮ ਚਲਾਉਂਦੇ ਹਰਗੋਬਿੰਦ ਹੱਸਦਿਆਂ ਕਹਿੰਦਾ ਹੈ “ਅਸੀਂ ਸੋਚਦੇ ਸਾਂ ਕਿ ਇਹਦੇ ਨਾਲੋਂ ਤਾਂ ਚੰਗਾ ਸੀ ਕਿ ਫਰੀਦਕੋਟ ਦੀ ਜੇਲ ਵਿੱਚ ਹੀ ਡੱਕ ਦਿੰਦੇ ਘੱਟੋ ਘੱਟ ਕਿਸੇ ਨਾਲ ਗੱਲਬਾਤ ਤਾਂ ਕਰ ਲੈਂਦੇ ਹਾਲਾਂਕਿ ਖਰਚ ਵਾਹਵਾ ਹੋ ਗਿਆ ਤੇ ਕਾਫੀ ਤੰਗੀ ਵੀ ਝੱਲੀ, ਪਰ ਉਹ ਸਾਰੀ ਭੁੱਲ ਗਈ ਕਿਉਂਕਿ ਜਿਸ ਕੰਮ ਨੂੰ ਆਏ ਸਾਂ ਉਹ ਨੇਪਰੇ ਚੜ ਗਿਆ ” ਕੁਆਲੀਫਾਈ ਮੈਚ ਲਈ ਜਾਣਾ ਜਿਨਾਂ ਤਕਲੀਫਦੇਹ ਰਿਹਾ, ਇਸੇ ਦਾ ਫਲ ਲੈਣ ਲਈ ਸਿਡਨੀ ਉਲੰਪਿਕ ਖੇਡਾਂ ਲਈ ਬਤੌਰ ਕੋਚ ਆਸਟRੇਲੀਆ ਜਾਣਾ ਤੇ ਉਲੰਪਿਕ ਸਟੇਡੀਅਮ ਵਿੱਚ ਹੋਏ ਮਾਰਚ ਪਾਸਟ ਵਿੱਚ ਤੁਰਲੇ ਵਾਲੀ ਪੱਗ ਬੰਨ ਕੇ ਪੈਲਾਂ ਪਾਉਣੀਆਂ ਉਸਦੀ ਜਿੰਦਗੀ ਦੇ ਸਭ ਤੋਂ ਸੁਖਦ ਪਲ ਹਨ ਅਜਿਹੇ ਪਲ, ਜਿਨਾਂ ਦੀ ਯਾਦ ਕਿਸੇ ਵੀ ਕਾਲਪਨਿਕ ਸਵਰਗ ਜਾਣ ਤੋਂ ਬੇਹਤਰ ਹੈ

ਹਰਗੋਬਿੰਦ ਇਹ ਦਸਦਿਆਂ ਮਾਣ ਮਹਿਸੂਸ ਕਰਦਾ ਹੈ ਕਿ ਫਰੀਦਕੋਟ ਭਾਵੇਂ ਪੰਜਾਬ ਦਾ ਸਭ ਤੋਂ ਛੋਟਾ ਜਿਲਾ ਹੈ ਪਰ ਫਿਰ ਵੀ ਨੈਸ਼ਨਲ ਚੈਂਪੀਅਨਸ਼ਿਪਾਂ ਤੇ ਨੈਸ਼ਨਲ ਗੇਮਾਂ ਵਿੱਚ ਇਸੇ ਜਿਲੇ ਦੇ ਮੈਡਲ ਸਭ ਤੋਂ ਵੱਧ ਆਏ ਹਨ ਫਰੀਦਕੋਟ ਦੀ ਟੀਮ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਪੰਜਾਬ ਵਿੱਚੋਂ ਫਸਟ ਆ ਰਹੀ ਹੈ ਤੇ ਨੈਸ਼ਨਲ ਸਕੂਲ ਗੇਮਾਂ ਵਿੱਚੋਂ ਸਭ ਤੋਂ ਜਿਆਦਾ ਮੈਡਲ ਵੀ ਫਰੀਦਕੋਟ ਦੇ ਆ ਰਹੇ ਹਨ ਉਹ ਪੰਜਾਬ ਵਿੱਚ ਕੁਸ਼ਤੀ ਨੂੰ ਪ੍ਰਫੁਲਿੱਤ ਕਰਨ, ਟੂਰਨਾਮੈਂਟ ਕਰਵਾਉਣ ਲਈ ਹਰਦਿਆਲ ਸਿੰਘ ਰਿਆਸਤੀ, ਗੁਰਮੀਤ ਸਿੰਘ ਬਰਾੜ, ਮੇਜਰ ਸਿੰਘ ਬਰਾੜ, ਗੁਰਦੀਪ ਸਿੰਘ ਟੀ ਟੀ (ਅਮਰੀਕਾ), ਜਗਦੀਪ ਸਿੰਘ ਟੈਣੀ (ਅਮਰੀਕਾ), ਰਣਜੀਤ ਸਿੰਘ ਬਰਾੜ, ਮਾਤਾ ਮੁਖਤਿਆਰ ਕੌਰ (ਅਮਰੀਕਾ) ਦਾ ਨਾਮ ਵਿਸ਼ੇਸ਼ ਤੌਰ ਤੇ ਲੈਂਦਾ ਹੈ ਇਹ ਕੁਸ਼ਤੀ ਦੇ ਪੁਜਾਰੀ ਸਮੇਂ ਸਮੇਂ ਸਿਰ ਖਿਡਾਰੀਆਂ ਦੀ ਆਰਥਿਕ ਮੱਦਦ ਵੀ ਕਰਦੇ ਰਹਿੰਦੇ ਹਨ ਇਸਤੋਂ ਇਲਾਵਾ ਪਦਮ ਸ਼Rੀ ਕਰਤਾਰ ਸਿੰਘ ਸਾਬਕਾ ਡਾਇਰੈਕਟਰ ਖੇਡ ਵਿਭਾਗ (ਪੰਜਾਬ) ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਨ ਜਿਨਾਂ ਨੇ ਕੁਸ਼ਤੀ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਬਣਦਾ ਮਾਣ ਇੱਜਤ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ
ਹਰਗੋਬਿੰਦ ਨੂੰ ਮਹਿਕਮੇ ਵੱਲੋਂ ਅਨੇਕਾਂ ਸਨਮਾਨ ਪੱਤਰ ਮਿਲ ਚੁੱਕੇ ਹਨ, ਵੱਖ-ਵੱਖ ਸੰਸਥਾਵਾਂ ਤੋਂ ਮਿਲੇ ਸਨਮਾਨ ਪੱਤਰਾਂ ਤੇ ਟਰਾਫੀਆਂ ਦਾ ਘਰੇ ਢੇਰ ਲੱਗਾ ਪਿਆ ਹੈ ਪੰਜਾਬ ਸਰਕਾਰ ਵੱਲੋਂ ਉਸਨੂੰ ਸਟੇਟ ਐਵਾਰਡ ਮਿਲ ਚੁੱਕਾ ਹੈ ਪਰ ਉਹ ਅਜ ਤੱਕ ਦੇ ਸਫਰ ਤੋਂ ਸੰਤੁਸ਼ਟ ਨਹੀਂ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਸੰਤੁਸ਼ਟੀ ਤਰੱਕੀ ਦੇ ਰਾਹ ਦਾ ਰੋੜਾ ਹੁੰਦੀ ਹੈ ਜਾਪਦਾ ਹੈ ਉਹ ਸਾਹ ਵੀ ਲੈਂਦਾ ਹੈ ਤਾਂ ਕੁਸ਼ਤੀ ਕੁਸ਼ਤੀ ਹੀ ਕਰਦਾ ਹੈ ਕਿਉਂਕਿ ਭਰਪੂਰ ਸਾਧਨ ਹੋਣ ਦੇ ਬਾਵਜੂਦ ਸਿਰਫ ਕੁਸ਼ਤੀ ਨੂੰ ਹੀ ਸਾਰਾ ਟਾਈਮ ਦੇ ਰਿਹਾ ਹੈ ਉਸਦੇ ਸ਼ਬਦਾਂ ਵਿੱਚ ਹੁਣ ਤਾਂ ਜਿੰਦਗੀ ਹੀ ਕੁਸ਼ਤੀ ਦੇ ਨਾਮ ਕਰ ਦਿੱਤੀ ਹੈ, ਰਿਟਾਇਰ ਹੋਣ ਤੋਂ ਬਾਦ ਵੀ ਕੋਈ ਬਿਜਨਿਸ ਨਹੀਂ ਸਗੋਂ ਕੁਸ਼ਤੀ ਦੀ ਹੀ ਸੇਵਾ ਕਰਨੀ ਹੈ ਇਹ ਉਸਦੀ ਮਿਹਨਤ ਤੇ ਲਗਨ ਦਾ ਹੀ ਨਤੀਜਾ ਹੈ ਕਿ ਮਈ 2007 ਵਿੱਚ ਭਾਰਤੀ ਕੁਸ਼ਤੀ ਸੰਘ ਵੱਲੋਂ ਹਰਗੋਬਿੰਦ ਨੂੰ ਗਰੀਕੋ ਰੋਮਨ ਸਟਾਈਲ ਕੁਸ਼ਤੀ ਦੀ ਨੈਸ਼ਨਲ ਟੀਮ ਦਾ ਚੀਫ਼ ਕੋਚ ਨਿਯੁਕਤ ਕੀਤਾ ਗਿਆ ਤੇ ਹੁਣ ਲੜਕੀਆਂ ਦੀ ਨੈਸ਼ਨਲ ਟੀਮ ਦੇ ਚੀਫ਼ ਕੋਚ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਉਸਦੀਆਂ ਭਵਿੱਖ ਦੀਆਂ ਯੋਜਨਾਂਵਾ ਵਿੱਚ ਭਾਰਤੀ ਗਰੀਕੋ ਰੋਮਨ ਕੁਸ਼ਤੀ ਨੂੰ ਸੰਸਾਰ ਪੱਧਰ ਦੀਆਂ ਤਕੜੀਆਂ ਟੀਮਾਂ ਨੂੰ ਟੱਕਰ ਦੇਣ ਦੇ ਯੋਗ ਬਣਾਉਣਾ ਹੈ ਸਾਡੀ ਵੀ ਵਾਹਿਗੁਰੂ ਅੱਗੇ ਇਹੀ ਫਰਿਆਦ ਹੈ ਕਿ “ਸ਼ਾਲਾ !! ਉਸਦੇ ਇਹਨਾਂ ਸੁਪਨਿਆਂ ਨੂੰ ਹਮੇਸ਼ਾ ਹੀ ਅਮਲੀ ਜਾਮਾ ਪਹਿਨਦਾ ਰਹੇ ”

Print this post

No comments: